
ਟ੍ਰਾਇਐਂਗਲ ਪਾਰਟੀ ਆਫ਼ ਪੰਜਾਬ
ਹਨੇਰੇ ਤੋਂ ਚਾਨਣ ਵੱਲ — ਇੱਕ ਨਵੇਂ ਪੰਜਾਬ ਦੀ ਆਸ!
ਅੱਜ ਪੰਜਾਬ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ — ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਹਿੰਸਾ, ਨਫ਼ਰਤ, ਆਪਸੀ ਈਰਖਾ, ਧਰਨੇ-ਮੁਜ਼ਾਹਰੇ ਅਤੇ ਸਿਆਸੀ ਖਿੱਚੋਤਾਣ।
ਪਰ ਸਾਡਾ ਪੰਜਾਬ ਸਿਰਫ਼ ਸਮੱਸਿਆਵਾਂ ਦੀ ਧਰਤੀ ਨਹੀਂ, ਸਗੋਂ ਗੁਰੂਆਂ, ਪੀਰਾਂ, ਯੋਧਿਆਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੀ ਧਰਤੀ ਹੈ।

ਟ੍ਰਾਇਐਂਗਲ ਪਾਰਟੀ ਆਫ਼ ਪੰਜਾਬ (TPP) ਤਿੰਨ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੀ ਹੈ:
- ਸ੍ਰੀ ਗੁਰੂ ਨਾਨਕ ਦੇਵ ਜੀ — ਸੱਚ, ਸੇਵਾ, ਬਰਾਬਰੀ ਅਤੇ ਮਨੁੱਖਤਾ।
- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ — ਮੀਰੀ-ਪੀਰੀ, ਨਿਆਂ ਅਤੇ ਜ਼ਿੰਮੇਵਾਰੀ।
- ਸ੍ਰੀ ਗੁਰੂ ਗੋਬਿੰਦ ਸਿੰਘ ਜੀ — ਹਿੰਮਤ, ਬਹਾਦਰੀ, ਅਨੁਸ਼ਾਸਨ ਅਤੇ ਜ਼ੁਲਮ ਵਿਰੁੱਧ ਡਟਣ ਦੀ ਪ੍ਰੇਰਨਾ।
ਸਾਡਾ ਉਦੇਸ਼: ਨਸ਼ਾ-ਮੁਕਤ, ਭ੍ਰਿਸ਼ਟਾਚਾਰ-ਮੁਕਤ, ਸਿੱਖਿਅਤ, ਸ਼ਾਂਤਮਈ, ਏਕਤਾ ਭਰਪੂਰ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਉਪਰਾਲਾ ਕਰਨਾ।
TPP ਦੇ ਤਿੰਨ ਮੁੱਖ ਸਿਧਾਂਤ:
EQUALITY —
ਬਰਾਬਰੀ
DISCIPLINE —
ਅਨੁਸ਼ਾਸਨ
MANAGEMENT —
ਸੁਚੱਜਾ ਪ੍ਰਬੰਧਨ
ਪੰਜਾਬ ਨੂੰ ਹਨੇਰੇ ਹਾਲਾਤਾਂ ਵਿੱਚੋਂ ਚਾਨਣ ਵੱਲ ਲਿਜਾਣ ਲਈ ਸੱਚਾਈ, ਸੇਵਾ ਅਤੇ ਜ਼ਿੰਮੇਵਾਰ ਪ੍ਰਬੰਧਨ ਦੀ ਲੋੜ ਹੈ।
ਸੋਚ ਨਵੀਂ • ਸੋਚ ਬਦਲਾਅ • ਖੁਸ਼ਹਾਲ ਪੰਜਾਬ।